NOVEL - THINGS FALL APPART – CHINUA ACHEBE ਨਾਵਲ "ਟੁੱਟ ਭੱਜ", ਲੇਖਕ "ਸ਼ਨਵਾ ਅਸ਼ਬੀ"
Join Us on Facebook BY CLICKING HERE
‘ਟੁੱਟ ਭੱਜ’ ਨਾਵਲ ਅਫਰੀਕੀ ਮੂਲ ਦੇ ਲੇਖਕ ‘ਸ਼ਨਵਾ ਅਸ਼ਬੀ’ ਦਾ ਪਹਿਲਾ ਅੰਗਰੇਜ਼ੀ ਨਾਵਲ “Things fall Apart” ਦਾ ਪੰਜਾਬੀ ਅਨੁਵਾਦ ਹੈ। ਇਹ ਨਾਵਲ ਪਹਿਲੀ ਵਾਰ 1958 ਵਿੱਚ ਛਪਿਆ ਸੀ ਤੇ ਹੁਣ ਤੱਕ ਅਣਗਿਣਤ ਵਾਰ ਛਪ ਚੁੱਕਿਆ ਹੈ।
ਪੰਜਾਬੀ ਭਾਸ਼ਾ ਵਿਚ ਇਹ ਨਾਵਲ ਪਾਕਿਸਤਾਨੀ ਪੰਜਾਬੀ ਦੇ ਬਹੁਤ ਹੀ ਨਾਮਵਰ ਲੇਖਕ ਮਰਹੂਮ ਅਫ਼ਜ਼ਲ ਅਹਿਸਾਨ ਰੰਧਾਵਾ ਜੀ ਵੱਲੋਂ ਅਨੁਵਾਦ ਕੀਤਾ ਗਿਆ ਅਤੇ ਇਸ ਦਾ ਨਾਮ ‘ਟੁੱਟ ਭੱਜ’ ਰੱਖਿਆ ਗਿਆ। ਪਹਿਲੇ ਪਹਿਲ ਇਹ ਅਨੁਵਾਦ ਸ਼ਾਹਮੁਖੀ ਵਿਚ ਕੀਤਾ ਗਿਆ ਜਿਸ ਦਾ ਉਲੱਥਾ ਬਾਅਦ ਵਿਚ ਪੰਜਾਬੀ ਦੇ ਨਾਮਵਰ ਲੇਖਕ ਡਾ. ਜੋਗਿੰਦਰ ਸਿੰਘ ਕੈਰੋਂ ਵੱਲੋਂ ਗੁਰਮੁਖੀ ਵਿਚ ਵੀ ਕੀਤਾ ਗਿਆ।
ਨਾਵਲ ਦੇ ਕਿਤਾਬੀ ਰੂਪ (ਗੁਰਮੁਖੀ) ਲੈਣ ਦੀ ਕਹਾਣੀ ਵੀ ਇਸਦੇ ਪਾਤਰਾਂ ਵਾਂਗ ਸੰਘਰਸ਼ਮਈ ਹੈ। ਜੋਗਿੰਦਰ ਸਿੰਘ ਕੈਰੋਂ ਨੇ ਇਸ ਨੂੰ ਪਹਿਲਾਂ ਇਸਨੂੰ ਅਜੀਤ ਅਖ਼ਬਾਰ ਨੂੰ ਭੇਜਿਆ, ਜਿਥੇ ਕਾਫੀ ਦੇਰ ਬਾਅਦ ਵੀ ਇਹ ਨਹੀਂ ਛਪਿਆ। ਫਿਰ ਪਟਿਆਲੇ ਤੋਂ ਛਪਣ ਵਾਲੇ ਕਿਸੇ ਅਖ਼ਬਾਰ ਨੂੰ ਭੇਜਿਆ,ਪਰ ਉੱਥੇ ਵੀ ਗੱਲ ਨਹੀਂ ਬਣੀ।ਫਿਰ ਜਦੋਂ ਕਾਫੀ ਦੇਰ ਬਾਅਦ ਜਦੋਂ ਸ਼ਿਲਾਲੇਖ ਮੈਗਜ਼ੀਨ ਨਿਕਲਿਆ ਤਾਂ ਨਾਵਲ ਉਸ ਵਿੱਚ ਛਪਿਆ ਤੇ ਉੱਥੋਂ ਮਿਲੇ ਹੁੰਗਾਰੇ ਦੇ ਸਦਕੇ ਹੀ ਇਸਨੇ ਪੁਸਤਕ ਦਾ ਰੂਪ ਲਿਆ।
Join Us on Telegram BY CLICKING HERE
ਨਾਵਲ ਦਾ ਨਾਇਕ "ਉਕਾਨਕੂ" ਹੈ,ਜੋ ਕਿ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਇਆ, ਪ੍ਰੰਤੂ ਆਪਣੀ ਸੂਝ-ਬੂਝ, ਮਿਹਨਤ ਅਤੇ ਦਲੇਰੀ ਕਰਕੇ ਹੌਲੀ-ਹੌਲੀ ਕਬੀਲੇ ਦੇ ਸਰਦਾਰਾਂ ਵਿੱਚ ਸ਼ਾਮਲ ਹੋਇਆ।ਉਕਾਨਕੂ ਅਜਿਹਾ ਨਾਇਕ ਹੈ ਦੋ ਸਾਰੇ ਨਾਵਲ ਵਿਚ ਤ੍ਰਾਸਦੀ ਹੀ ਹੰਢਾਉਂਦਾ ਹੈ, ਭਾਂਵੇ ਕਿ ਸਰੀਰਕ ਅਤੇ ਮਾਨਸਿਕ ਤੌਰ ਤੇ ਉਹ ਬਹੁਤ ਬਹਾਦਰ ਤੇ ਮਜ਼ਬੂਤ ਹੈ ਪ੍ਰੰਤੂ ਫਿਰ ਵੀ ਜੀਵਨ ਦੇ ਕਈ ਮੁਹਾਜ਼ਾਂ ਤੇ ਉਹ ਟੁੱਟ ਭੱਜ ਹੀ ਹੰਢਾਉਂਦਾ ਹੈ।ਉਕਾਨਕੂ ਦੀ ਟੁੱਟ-ਭੱਜ ਸਿਰਫ਼ ਉਸਦੀ ਹੀ ਨਹੀਂ,ਇਹ ਤ੍ਰਾਸਦੀ ਆਮ ਜਨ-ਮਾਨਸ ਦੀ ਹੈ ਅਤੇ ਇਹੀ ਪੇਸ਼ਕਾਰੀ ਇਸਨੂੰ ਵਿਸ਼ਵ ਸਾਹਿਤ ਵਿੱਚ ਕਲਾਸਿਕ ਦਾ ਦਰਜਾ ਦਿਵਾਉਂਦੀ ਹੈ।
ਉਕਾਨਕੂ ਸਿਰਫ਼ ਵਿਅਕਤੀਗਤ ਤੌਰ ਤੇ ਹੀ ਨਹੀਂ ਟੁੱਟਦਾ ਸਗੋਂ ਸਮਾਜਿਕ ਤੌਰ ਤੇ ਵੀ ਟੁੱਟ ਜਾਂਦਾ ਹੈ, ਜਦੋਂ ਉਸਨੂੰ ਕਬੀਲੇ ਵਿੱਚੋਂ ਛੇਕਿਆ ਜਾਂਦਾ ਹੈ ਤੇ ਵਾਪਸੀ ਤੇ ਉਹ ਵੇਖਦਾ ਹੈ ਕਿ ਉਸਦੇ ਹਮੇਸ਼ਾਂ ਅਜੇਯ ਰਹਿਣ ਵਾਲੇ ਕਬੀਲੇ "ਅਮੂਫੀਆ" ਨੂੰ ਕਿਵੇਂ ਸੱਭਿਆਚਾਰਕ, ਸਮਾਜਿਕ, ਧਾਰਮਿਕ ਤੇ ਭਾਸ਼ਾਈ ਤੌਰ ਤੇ ਤਹਿਸ ਨਹਿਸ ਕੀਤਾ ਜਾ ਰਿਹਾ ਹੈ।ਉਹ ਆਪਣੇ ਵੱਲੋ ਪੂਰਾ ਜ਼ੋਰ ਤਾਣ ਲਗਾ ਕੇ ਇਸ ਸਭ ਨੂੰ ਰੋਕਣ ਲਈ ਸੰਘਰਸ਼ ਕਰਦਾ ਹੈ ਅਖੀਰ ਨੂੰ ਆਤਮ ਹੱਤਿਆਂ ਕਰ ਲੈਂਦਾ ਹੈ, ਪ੍ਰੰਤੂ ਉਕਾਨਕੂ ਦੇ ਸਵੈਮਾਣ ਕਰਕੇ ਇਹ ਆਤਮ ਹੱਤਿਆਂ ਨਹੀਂ ਸਗੋ "ਹਾਰਾਕੀਰੀ" ਹੋ ਨਿੱਬੜਦੀ ਹੈ।
Join Us on WhatsApp BY CLICKING HERE
ਨਾਵਲ ਵਿਚ ਅਫਰੀਕੀ ਕਬੀਲਿਆਂ ਦੇ ਸਮਾਜਿਕ, ਸਭਿਆਚਾਰਕ ਸੰਬੰਧਾਂ, ਵਿਆਹ, ਨਿਆਂ ਪ੍ਰਬੰਧਾਂ, ਰਹੁ-ਰੀਤਾਂ ਦੀ ਬਹੁਤ ਸੋਹਣੀ ਪੇਸ਼ਕਾਰੀ ਹੋਈ ਹੈ। ਇਸ ਨਾਲ ਵਿੱਚ ਕੲੀ ਗੱਲਾਂ ਇੰਨੀਆਂ ਪ੍ਰਭਾਵਸ਼ਾਲੀ ਹਨ ਕਿ ਵੱਖ-ਵੱਖ ਮੌਕਿਆਂ ਤੇ Quote(ਹਵਾਲਾ) ਕੀਤੀਆਂ ਜਾ ਸਕਦੀਆਂ ਹਨ ਜਿਵੇਂ "ਧਰਮ ਤੇ ਸਿੱਖਿਆ ਨਾਲ ਨਾਲ ਚਲਦੇ ਹਨ","ਜਿਹੜਾ ਆਪਣੇ ਵੱਡਿਆਂ ਦਾ ਆਦਰ ਕਰਦਾ ਹੈ,ਉਹ ਆਪਣੀ ਤਰੱਕੀ ਲਈ ਰਾਹ ਸਾਫ਼ ਕਰਦਾ ਹੈ"।
ਗੱਲ ਕਰੀਏ ਅਨੁਵਾਦ ਦੀ ਤਾਂ ਲੱਗਦਾ ਹੈ ਕਿ ਅਨੁਵਾਦ ਅਜਿਹਾ ਹੀ ਹੋਣਾ ਚਾਹੀਦਾ ਹੈ ਜਿਵੇਂ ਟੁੱਟ ਭੱਜ ਦਾ ਹੋਇਆ ਹੈ। ਨਾਵਲ ਪੜ੍ਹਦਿਆਂ ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਇਹ ਅਨੁਵਾਦ ਹੈ ਜਾਂ ਤੀਜੀ ਥਾਂ ਉਲੱਥਾਇਆ ਗਿਆ ਨਾਵਲ ਹੈ।ਇਹ ਇਸ ਸ਼ਾਹਕਾਰ ਤੇ ਕੰਮ ਕਰਨ ਵਾਲਿਆਂ ਦੀ ਪ੍ਰਾਪਤੀ ਹੈ ਕਿ ਇੰਨੇ ਪੜਾਵਾਂ ਵਿਚੋਂ ਲੰਘਣ ਦੇ ਬਾਵਜੂਦ ਵੀ ਇਹ ਉਨ੍ਹਾਂ ਹੀ ਸ਼ਾਨਦਾਰ ਤੇ ਜਾਨਦਾਰ ਹੈ, ਜਿੰਨਾਂ ਕਿ ਮੂਲ ਨਾਵਲ । ਬੇਸ਼ੱਕ ਇਹ ਇੱਕ ਕਲਾਸਿਕ ਲਿਖਤ ਹੈ,ਪਰ ਅਫਰੀਕੀ ਪੁਸਤਕਾਂ ਦਾ ਸ਼ਾਇਦ ਉਨ੍ਹਾਂ ਅਨੁਵਾਦ ਨਹੀਂ ਹੋਇਆ ਜਿੰਨਾਂ ਰੂਸੀ ਜਾਂ ਅੰਗਰੇਜ਼ੀ ਦਾ ਹੋਇਆ ਹੈ। ਉਮੀਦ ਹੈ ਕਿ ਹੋਰ ਅਫਰੀਕੀ ਲਿਖਤਾਂ ਦੇ ਵੀ ਪੰਜਾਬੀ ਅਨੁਵਾਦ ਆਉਣ ਵਾਲੇ ਸਮੇਂ ਵਿੱਚ ਹੋਣਗੇ ਤੇ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਵਾਧਾ ਕਰਨਗੇ।
ਨਾਵਲ ‘ਤੇ ਅਧਾਰਿਤ ਫ਼ਿਲਮ, ਨਾਟਕ ਅਤੇ ਸੰਗੀਤ
ਰੇਡੀਓ ਓਕਨਕਵੋ ਨਾਮਕ ਨਾਟਕ ਅਪਰੈਲ 1961 ਵਿੱਚ ਨਾਈਜੀਰੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੁਆਰਾ ਬਣਾਇਆ ਗਿਆ ਸੀ। ਇਸ ਵਿਚ ਵੋਲ ਸੋਯਿੰਕਾ ਇਕ ਸਹਿਯੋਗੀ ਭੂਮਿਕਾ ਵਿਚ ਦਿਖਾਇਆ ।
1970 ਵਿਚ
ਜੇਸਮ ਪੋਹਲੈਂਡ ਦੀ ਨਿਰਦੇਸ਼ਨਾ ਵਿਚ ਫ਼ਿਲਮ ਦਾ ਨਿਰਮਾਣ ਕੀਤਾ ਗਿਆ ।
1987 ਵਿਚ ਡੇਵਿਡ ਓਰੇ ਦੁਆਰਾ ਨਿਰਦੇਸ਼ਤ ਇਕ ਬਹੁਤ ਹੀ ਸਫਲ ਮਿਨੀਸਰੀ
ਬਣਾਇਆ ਗਿਆ ਸੀ ਅਤੇ ਨਾਈਜੀਰੀਅਨ ਟੈਲੀਵਿਜ਼ਨ ਅਥਾਰਟੀ ਦੁਆਰਾ ਨਾਈਜੀਰੀਆ ਦੇ ਟੈਲੀਵਿਜ਼ਨ 'ਤੇ ਪ੍ਰਸਾਰਿਤ
ਕੀਤਾ ਗਿਆ ਸੀ।
ਇਸ ਵਿੱਚ ਕਈ ਸਥਾਪਤ ਫਿਲਮਾਂ ਦੇ ਅਦਾਕਾਰਾਂ ਵੱਲੋਂ
ਅਭਿਨੈ ਕੀਤਾ, ਜਿਨ੍ਹਾਂ ਵਿਚ ਪੀਟ ਐਡੋਚੀ, ਨਕੇਮ ਓਵੋਹ, ਅਤੇ ਸੈਮ ਲੋਕੋ ਈਫੇ ਸ਼ਾਮਲ ਹਨ।
1999 ਵਿੱਚ, ਅਮਰੀਕੀ ਹਿੱਪ-ਹੋਪ ਬੈਂਡ ਦਿ ਰੂਟਸ ਨੇ ਅਚੇਬੀ ਦੇ ਨਾਵਲ
ਦੇ ਹਵਾਲੇ ਵਿੱਚ ਆਪਣੀ ਚੌਥੀ ਸਟੂਡੀਓ ਐਲਬਮ ਥਿੰਗਜ਼ ਫਾਲ ਅੱਡ ਜਾਰੀ ਕੀਤੀ। ਬਿਆਈ ਬਾਂਡੇਲੇ ਦੁਆਰਾ
ਤਿਆਰ ਕੀਤੇ ਥਿੰਗਜ਼ ਫਾਲ ਅਟਾਰ ਦਾ ਇੱਕ ਨਾਟਕ ਨਿਰਮਾਣ ਉਸ ਸਾਲ ਕੈਨੇਡੀ ਸੈਂਟਰ ਵਿੱਚ ਵੀ ਹੋਇਆ ਸੀ।
2019 ਵਿੱਚ, "ਨੋ ਹਾਲੀਡੇ ਫਾਰ ਮਦੀਬਾ" ਦੇ ਬੋਲ, ਨੇਲਸਨ
ਮੰਡੇਲਾ ਦਾ ਸਨਮਾਨ ਕਰਨ ਵਾਲੇ ਇੱਕ ਗੀਤ ਵਿੱਚ, ਕਿਤਾਬ ਦੇ ਸਿਰਲੇਖ ਦੇ ਸੰਦਰਭ ਵਿੱਚ, “Things Fall Apart” ਦੇ ਵਾਕ ਸ਼ਾਮਲ ਹਨ
Photo Courtesy: Google Images
Author Name : Trinity
Reach Us At : intentpursuit@gmail.com
Follow Us:
Join Us on Facebook BY CLICKING HERE
Join Us on Telegram BY CLICKING HERE
Join Us on WhatsApp BY CLICKING HERE
Comments
Post a Comment